Kachian Garhian Pakkian Nihan | ਕੱਚੀਆਂ ਗੜ੍ਹੀਆਂ ਪੱਕੀਆਂ ਨੀਹਾਂ

ਹਰੀਸ਼ ਹਰਫ਼

₹250.00

ਸਿੱਖ ਇਤਿਹਾਸ ਲਹੂ ਨਾਲ ਲਿਖਿਆ ਸ਼ਹੀਦੀਆਂ ਨਾਲ ਸਿਰਜਿਆ ਇਤਿਹਾਸ ਹੈ ਇਸ ਅਣਮੁੱਲੇ ਸਿੱਖ ਇਤਿਹਾਸ ਤੋਂ ਪ੍ਰੇਰਨਾ ਲ਼ੈ ਕੇ ਗੀਤਕਾਰ "ਹਰੀਸ਼ ਹਰਫ਼" ਨੇ ਸਿੱਖੀ ਦੇ ਇਤਿਹਾਸ ਨਾਲ ਸੰਬੰਧਿਤ ਘਟਨਾਵਾਂ ਦਾ ਗੀਤਾਂ ਦੇ ਜ਼ਰੀਏ ਜ਼ਿਕਰ ਕੀਤਾ ਹੈ ਜਿਸ ਵਿੱਚ ਓਸਦੇ ਕੁਝ ਰਿਕਾਰਡ ਗੀਤ ਵੀ ਹਨ ਉਸਨੇ ਆਪਣੀਆਂ ਲਿਖਤਾਂ ਨੂੰ ਉਡਾਰੀਆਂ ਕਿਤਾਬ ਘਰ ਵੱਲੋਂ ਪਬਲਿਸ਼ ਕੀਤੀ ਕਿਤਾਬ "ਕੱਚੀਆਂ ਗੜ੍ਹੀਆਂ ਪੱਕੀਆਂ ਨੀਂਹਾਂ" ਵਿੱਚ "ਲਿਆ ਹੈ ਜਿਸ ਦੇ ਦੋ ਸ਼ਬਦ ਪ੍ਰਸਿੱਧ ਸਾਹਿਤਕਾਰ ਤੇ ਗੀਤਕਾਰ ਧਰਮ ਕੰਮੇਆਣਾ ਜੀ ਨੇ ਲਿਖੇ ਹਨ ਤੇ ਮੁੱਖ ਬੰਧ ਸਾਹਿਤਕਾਰ ਬਲਵੀਰ ਜਲਾਲਾਬਾਦੀ ਜੀ ਲਿਖਿਆ ਹੈ ਗੀਤਕਾਰ ਨੇ ਇਸ ਪੁਸਤਕ ਵਿੱਚ ਸਿੱਖ ਇਤਿਹਾਸ ਦੀਆਂ ਘਟਨਾਵਾਂ ਨੂੰ ਗੀਤਾਂ ਰਾਹੀਂ ਬਿਆਨ ਕਰਕੇ ਨਵੀਂ ਪੀੜ੍ਹੀ ਨੂੰ ਇਤਿਹਾਸ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ ਕਿਤਾਬ ਵਿੱਚ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਸਾਹਿਬ, ਗੁਰੂ ਅਰਜਨ ਦੇਵ ਜੀ ਗੁਰੂ ਤੇਗ਼ ਬਹਾਦਰ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਦੇ ਆਨੰਦਪੁਰ ਸਾਹਿਬ ਛੱਡਣ ਤੋਂ ਲ਼ੈ ਕੇ ਚਮਕੌਰ ਗੜ੍ਹੀ, ਸਰਹਿੰਦ ਦੀ ਕੰਧ, ਮਾਈ ਸ਼ਰਨ ਕੌਰ, ਬਾਬਾ ਮੋਤੀ ਰਾਮ ਮਹਿਰਾ,ਬਾਬਾ ਬੰਦਾ ਬਹਾਦਰ, ਵੱਡੇ ਸਾਹਿਬਜਾਦੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਜੀ ਛੋਟੇ ਸਾਹਿਬਜਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਨਾਲ ਸਬੰਧਤ ਘਟਨਾਵਾਂ ਦਾ ਜ਼ਿਕਰ ਕਰਦਿਆਂ ਗੀਤਾਂ ਦੀ ਰਚਨਾ ਕੀਤੀ ਹੈ ਤੇ ਮੌਜੂਦਾ ਸਿੱਖ ਕੌਮ ਦੇ ਬਾਰੇ, ਵੀ ਨਿਡਰ ਹੋ ਕੇ ਰਚਨਾਵਾਂ ਲਿਖੀਆਂ ਹਨ ।