Shiromani Gurdwara Parbandak Committe | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

By Manpreet Singh Baaz

₹250.00

ਮਨਪ੍ਰੀਤ ਸਿੰਘ ਬਾਜ ਨੇ ਇਸ ਕਿਤਾਬ ਵਿਚ ਸ਼੍ਰੋਮਣੀ ਕਮੇਟੀ ਬਣਨ ਤੋਂ ਪਹਿਲਾਂ ਸਿੱਖਾਂ ਦੇ ਨਾਜ਼ੁਕ ਹਾਲਾਤ ਅਤੇ ਇਸ ਸੰਸਥਾ ਨੂੰ ਬਣਾਉਣ ਦੀ ਕੌਮੀ ਲੋੜ ਬਾਰੇ ਅਰਥ-ਭਰਪੂਰ ਜਾਣਕਾਰੀ ਦਿੱਤੀ ਹੈ। ਅਗਲੇ ਲੇਖਾਂ ਵਿਚ ਸ਼੍ਰੋਮਣੀ ਕਮੇਟੀ ਬਣਨ ਸਮੇਂ ਹੋਏ ਵਿਰੋਧ ਅਤੇ ਸਿੱਖਾਂ ਅੰਦਰ ਕੌਮੀ ਦਰਦ ਪ੍ਰਗਟ ਹੋਣ ਬਾਰੇ ਲਿਖਿਆ ਹੈ। ਅੱਗੇ ਸ਼੍ਰੋਮਣੀ ਅਕਾਲੀ ਦਲ ਬਣਾਉਣ ਦੀ ਲੋੜ ਅਤੇ ਸਥਾਪਨਾ ਬਾਰੇ ਲਿਖਿਆ ਹੈ।

ਅਗਲੇ ਲੇਖਾਂ ਵਿਚ ਸੰਸਥਾ ਦੇ ਪ੍ਰਮੁੱਖ ਕਾਰਜਾਂ ਬਾਰੇ ਵਿਸਥਾਰ ਦਿੱਤਾ ਹੈ। ਸੰਸਥਾ ਸਬੰਧੀ ਕੁਝ ਭਰਮ ਦੂਰ ਕੀਤੇ ਹਨ ਤਾਂ ਜੋ ਸਿੱਖਾਂ ਕੋਲ ਸਹੀ ਜਾਣਕਾਰੀ ਹੋਵੇ। ਅਗਲੇ ਲੇਖਾਂ ਵਿਚ ਮੁਲਾਜ਼ਮਾਂ ਤੇ ਮੈਂਬਰਾਂ ਦੀ ਜ਼ਿੰਮੇਵਾਰੀ, ਸ਼੍ਰੋਮਣੀ ਕਮੇਟੀ ਸਥਾਪਿਤ ਕਰਨ, ਸਿੱਖ ਸ਼ਕਤੀ ਦੇ ਪੁਨਰ-ਸੰਗਠਨ ਅਤੇ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਸਿੱਖਾਂ ਦੀ ਜ਼ਿੰਮੇਵਾਰੀ ਬਾਰੇ ਅਰਥਪੂਰਨ ਲਿਖਿਆ ਹੈ।

ਅਗਲੇ ਲੇਖਾਂ ਵਿਚ ਸੰਸਥਾ ਨੂੰ ਤੋੜਨ ਦੀਆਂ ਸਾਜ਼ਿਸ਼ਾਂ, ਸਰਕਾਰੀ ਦਖ਼ਲ-ਅੰਦਾਜ਼ੀ, ਸੰਸਥਾ ਉਪਰ ਹਮਲਿਆਂ ਅਤੇ ਸਿੱਖੀ ਸਿਧਾਂਤ, ਸਿੱਖ ਸਮਾਜ ਤੇ ਸਿੱਖ ਸੰਸਥਾ ਦਰਮਿਆਨ ਵਿਗੜ ਰਹੇ ਸੰਤੁਲਨ ਬਾਰੇ ਵਿਸਥਾਰ ਦਿੱਤਾ ਹੈ। ਅੱਗੇ ਸਿੱਖ ਸਮਾਜ ਅੰਦਰ ਆਏ ਨਿਵਾਣ ਅਤੇ ਭਰਾ-ਮਾਰੂ ਜੰਗ ਬਾਰੇ ਸੁਚੇਤ ਕੀਤਾ ਹੈ। ਅੱਗੇ ਪੰਥਕ ਇਕਜੁੱਟਤਾ ਲਈ ਸਿੱਖ ਇਤਿਹਾਸ ਦੀ ਮਹੱਤਤਾ ਅਤੇ ਸਿੱਖਾਂ ਦੀ ਜ਼ਿੰਮੇਵਾਰੀ ਬਾਰੇ ਲਿਖਿਆ ਹੈ।

ਸ. ਬਾਜ ਨੇ ਨਿਰਪੱਖ ਰੂਪ ਵਿਚ ਇਸ ਕਿਤਾਬ ਰਾਹੀਂ ਅਰਥ-ਭਰਪੂਰ ਜਾਣਕਾਰੀ ਪੇਸ਼ ਕਰਦਿਆਂ ਕੌਮ ਨੂੰ ਹਲੂਣਾ ਦਿੱਤਾ ਹੈ। ਕੌਮੀ ਭਵਿੱਖ ਲਈ ਚਿੰਤਤ ਸਿੱਖਾਂ ਨੂੰ ਇਹ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ।